CM ਭਗਵੰਤ ਮਾਨ ਨੇ ਆਪਣੀ ਪਤਨੀ ਡਾ ਗੁਰਪ੍ਰੀਤ ਕੌਰ ਸਣੇ ਸੰਗਰੂਰ ਵਿਖੇ ਪਾਈ ਆਪਣੀ ਵੋਟ
ਸੰਗਰੂਰ, 1 ਜੂਨ 2024 : ਅੱਜ ਲੋਕ ਸਭਾ 2024 ਲਈ ਪੰਜਾਬ ਵਿਚ ਵੋਟਿੰਗ ਹੋ ਰਹੀ ਹੈ। ਇਸੇ ਲੜੀ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਡਾ ਗੁਰਪ੍ਰੀਤ ਕੌਰ ਨਾਲ ਸੰਗਰੂਰ ਵਿਖੇ ਆਪਣੀ ਵੋਟ ਵਾਈ । ਇਸ ਮੌਕੇ ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਲਿਖੇ ਸੰਵਿਧਾਨ ਅਤੇ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਲਈ ਆਪਣੇ ਪਰਿਵਾਰ ਨਾਲ ਸੰਗਰੂਰ ਵਿਖੇ ਵੋਟ ਪਾਈ... ਦੇਸ਼ ਅਤੇ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਤੁਸੀਂ ਵੀ ਆਪਣਾ ਫ਼ਰਜ਼ ਨਿਭਾਓ... ਵੋਟ ਪਾਉਣ ਜ਼ਰੂਰ ਜਾਓ..