ਲੋਕ ਸਭਾ ਚੋਣਾਂ ਚ ਭਾਜਪਾ ਕਿੰਨੀਆਂ ਸੀਟਾਂ ਜਿੱਤੇਗੀ ?
ਪ੍ਰਸ਼ਾਂਤ ਕਿਸ਼ੋਰ ਨੇ ਕਰ'ਤੀ ਭਵਿੱਖਬਾਣੀ
NDTV ਨੇ ਪ੍ਰਸ਼ਾਂਤ ਕਿਸ਼ੋਰ ਦੇ ਹਵਾਲੇ ਨਾਲ ਕਿਹਾ, 'ਮੈਨੂੰ ਲੱਗਦਾ ਹੈ ਕਿ ਮੋਦੀ ਦੀ ਅਗਵਾਈ ਵਾਲੀ ਭਾਜਪਾ ਸੱਤਾ 'ਚ ਵਾਪਸੀ ਕਰ ਰਹੀ ਹੈ। ਉਨ੍ਹਾਂ ਨੂੰ ਪਿਛਲੀਆਂ ਚੋਣਾਂ ਦੇ ਬਰਾਬਰ ਸੀਟਾਂ ਮਿਲ ਸਕਦੀਆਂ ਹਨ ਜਾਂ ਥੋੜ੍ਹਾ ਬਿਹਤਰ ਪ੍ਰਦਰਸ਼ਨ ਕਰ ਸਕਦੀ ਹੈ। ਸਾਨੂੰ ਬੁਨਿਆਦੀ ਗੱਲਾਂ ਉੱਪਰ ਗ਼ੌਰ ਕਰਨਾ ਚਾਹੀਦਾ ਹੈ।
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਿੰਗ ਦੇ 7 ਵਿੱਚੋਂ 5 ਪੜਾਅ ਪੂਰੇ ਹੋ ਗਏ ਹਨ। 4 ਜੂਨ ਨੂੰ ਨਤੀਜੇ ਐਲਾਨੇ ਜਾਣ ਤੋਂ ਪਹਿਲਾਂ ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਮੰਗਲਵਾਰ ਨੂੰ ਵੱਡਾ ਦਾਅਵਾ ਕੀਤਾ। ਮੀਡੀਆ ਚੈਨਲ NDTV ਨੂੰ ਦਿੱਤੇ ਇੰਟਰਵਿਊ 'ਚ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2024 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਇਕ ਹੋਰ ਜਿੱਤ ਦਿਵਾ ਸਕਦੇ ਹਨ।
'ਭਾਜਪਾ ਸੱਤਾ 'ਚ ਵਾਪਸੀ ਕਰ ਰਹੀ ਹੈ'
NDTV ਨੇ ਪ੍ਰਸ਼ਾਂਤ ਕਿਸ਼ੋਰ ਦੇ ਹਵਾਲੇ ਨਾਲ ਕਿਹਾ, 'ਮੈਨੂੰ ਲੱਗਦਾ ਹੈ ਕਿ ਮੋਦੀ ਦੀ ਅਗਵਾਈ ਵਾਲੀ ਭਾਜਪਾ ਸੱਤਾ 'ਚ ਵਾਪਸੀ ਕਰ ਰਹੀ ਹੈ। ਉਨ੍ਹਾਂ ਨੂੰ ਪਿਛਲੀਆਂ ਚੋਣਾਂ ਦੇ ਬਰਾਬਰ ਸੀਟਾਂ ਮਿਲ ਸਕਦੀਆਂ ਹਨ ਜਾਂ ਥੋੜ੍ਹਾ ਬਿਹਤਰ ਪ੍ਰਦਰਸ਼ਨ ਕਰ ਸਕਦੀ ਹੈ। ਸਾਨੂੰ ਬੁਨਿਆਦੀ ਗੱਲਾਂ ਉੱਪਰ ਗ਼ੌਰ ਕਰਨਾ ਚਾਹੀਦਾ ਹੈ। ਜੇਕਰ ਮੌਜੂਦਾ ਸਰਕਾਰ ਅਤੇ ਉਸ ਦੇ ਨੇਤਾਵਾਂ ਖਿਲਾਫ ਗੁੱਸਾ ਹੈ ਤਾਂ ਸੰਭਾਵਨਾ ਹੈ ਕਿ ਕੋਈ ਆਪਸ਼ਨ ਮੌਜੂਦ ਹੋਵੇ ਜਾਂ ਨਾ, ਲੋਕ ਉਨ੍ਹਾਂ ਨੂੰ ਵੋਟ ਦੇ ਕੇ ਸੱਤਾਂ ਤੋਂ ਬਾਹਰ ਕਰਨ ਦਾ ਫੈਸਾਲ ਕਰ ਸਕਦੇ ਹਨ।'
ਪ੍ਰਸ਼ਾਂਤ ਕਿਸ਼ੋਰ ਨੇ ਕਿਹਾ, 'ਅਜੇ ਤਕ ਅਸੀਂ ਇਹ ਨਹੀਂ ਸੁਣਿਆ ਕਿ ਮੋਦੀ ਜੀ ਦੇ ਖਿਲਾਫ ਲੋਕਾਂ 'ਚ ਵਿਆਪਕ ਗੁੱਸਾ ਹੈ। ਨਿਰਾਸ਼ਾ ਹੋ ਸਕਦੀ ਹੈ, ਇੱਛਾਵਾਂ ਪੂਰੀਆਂ ਨਹੀਂ ਹੋ ਸਕਦੀਆਂ, ਪਰ ਅਸੀਂ ਕਿਸੇ ਦੇ ਅੰਦਰ ਗੁੱਸਾ ਭੜਕਦੇ ਨਹੀਂ ਦੇਖਿਆ।