ਲੁੱਟ ਕਰਨ ਵਾਲੇ ਲੁਟੇਰੇ ਪੁਲਿਸ ਨੇ ਕੀਤੇ ਕਾਬੂ

ਲੁੱਟ ਕਰਨ ਵਾਲੇ ਲੁਟੇਰੇ ਪੁਲਿਸ ਨੇ ਕੀਤੇ ਕਾਬੂ

ਬਾਘਾ ਪੁਰਾਣਾ (ਸੰਦੀਪ ਬਾਘੇਵਾਲੀਆ)- ਕੱਲ ਬਾਘਾ ਪੁਰਾਣਾ ਸ਼ਹਿਰ ਦੇ ਵਿੱਚ ਦਿਨ ਦਿਹਾੜੇ ਇੱਕ ਔਰਤ ਕੋਲੋਂ ਕੁਝ ਨੌਜਵਾਨਾਂ ਵੱਲੋ ਪੈਸੇ ਦੀ ਲੁੱਟ ਕੀਤੀ ਗਈ ਸੀ । ਇਸ ਘਟਨਾ ਨੇ ਪੂਰੇ ਪੁਲਿਸ ਪ੍ਰਸ਼ਾਸ਼ਨ ਨੂੰ ਭਾਜੜਾਂ ਪੈ ਦਿੱਤੀਆਂ ਸਨ ।   ਪੁਲਿਸ ਨੇ ਮੁਸਤੈਦੀ ਨਾਲ ਮਹਿਜ 2 ਘੰਟਿਆਂ ਵਿੱਚ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ । ਇਸ ਸਾਰੀ ਘਟਨਾ ਦੀ  ਜਾਣਕਾਰੀ ਦਿੰਦਿਆ ਡੀ ਐਸ ਪੀ ਬਾਘਾ ਪੁਰਾਣਾ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਦਾ ਪਤਾ ਲਗਦੀਆਂ ਹੀ ਐੱਸ ਇਹ ਓ ਬਾਘਾ ਪੁਰਾਣਾ ਜਸਵਰਿੰਦਰ ਸਿੰਘ ਅਤੇ ਐੱਸ ਐੱਚ ਓ ਸਮਾਲਸਰ ਦਿਲਬਾਗ ਸਿੰਘ ਤਰੁੰਤ ਹਰਕਤ ਵਿੱਚ ਆ ਗਏ ਅਤੇ ਟੀਮਾਂ ਬਣਾ ਕੇ ਲੁਟੇਰਿਆਂ ਦਾ ਪਿੱਛਾ ਕੀਤਾ । ਮਹਿਜ ਦੋ ਘੰਟੇ ਵਿਚ ਹੀ ਸਾਰਾ ਮਾਮਲਾ ਹੱਲ ਕਰਲਿਆ । ਲੁੱਟ ਕਰਨ ਵਾਲੇ ਤਿੰਨ ਵਿਅਕਤੀ ਇੱਕ ਵਰਨਾ ਕਾਰ ਵਿੱਚ ਆਏ ਸਨ । ਲੁੱਟ ਖੋਹ ਕਰਨ ਵਾਲੇ ਦੋ ਵਿਅਕਤੀਆਂ ਨੂੰ ਪੁਲਿਸ ਟੀਮ ਨੇ  ਰੇਡ ਕਰਕੇ ਇੱਕ ਡੇਰੇ ਵਿੱਚੋ ਕਾਬੂ ਕਾਰ ਲਿਆ ਅਤੇ ਇੱਕ ਵਿਅਕਤੀ ਫ਼ਿਲਹਾਲ ਫ਼ਰਾਰ ਹੈ । ਇਹਨਾਂ ਉੱਪਰ ਪਹਿਲਾ ਕੋਈ ਮਾਮਲਾ ਦਰਜ਼ ਨਹੀਂ ਹੈ । ਇਹਨਾਂ ਤਿੰਨ ਲੁਟੇਰਿਆਂ ਵਿੱਚੋ ਦੋ  ਇੰਟਰਨੈਸ਼ਨਲ ਕੱਬਡੀ ਖਿਡਾਰੀ ਰਹਿ ਚੁੱਕੇ ਹਨ । ਇਹ ਫੜੇ ਗਏ ਦੋਸ਼ੀ ਨਸ਼ੇ ਦੇ ਆਦੀ ਹਨ ਅਤੇ ਇਹ ਲੁੱਟ ਇਹਨਾਂ ਨੇ ਨਸ਼ੇ ਦੀ ਪੂਰਤੀ ਕਰਨ ਲਈ ਕੀਤੀ ਸੀ । ਲੁੱਟ ਦੀ ਰਕਮ 34 ਹਜ਼ਾਰ ਰੁਪਏ ਰਿਕਵਰ ਕਰ ਕਰ ਲਏ ਗਏ ਹਨ । ਪੁਲਿਸ ਵੱਲੋ ਇਹਨਾਂ ਦਾ ਪੁਲਿਸ ਰਿਮਾਂਡ ਲੈਕੇ ਅਗਲੀ ਪੁੱਛ ਗਿੱਛ ਕੀਤੀ ਜਾ ਰਹੀ ਹੈ।