ਪਿੰਡ ਆਲਮ ਵਾਲਾ ਕਲਾ ਚ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਚੋਣ ਪਰਚਾਰ ਜਾਰੀ

ਪਿੰਡ ਆਲਮ ਵਾਲਾ ਕਲਾ ਚ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਚੋਣ ਪਰਚਾਰ ਜਾਰੀ

ਬਾਘਾ ਪੁਰਾਣਾ 29 ਮਈ (ਸੰਦੀਪ ਬਾਘੇਵਾਲੀਆ)-ਦੇਸ਼ ਦੀਆਂ ਹੋ ਰਹੀਆਂ ਪਾਰਲੀਮੈਂਟ ਚੋਣਾਂ ਦੇ ਸੰਬੰਧ ਵਿੱਚ ਹਲਕਾ ਫਰੀਦਕੋਟ ਤੋਂ ਚੋਣ ਮੈਦਾਨ ਵਿੱਚ ਨਿੱਤਰੇ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਸੰਗਤਾਂ ਵੱਲੋਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਲਗਾਤਾਰ ਚੋਣ ਮੁਹਿੰਮ ਵਿੱਢੀ ਹੋਈ ਹੈ। ਜਿਸ ਵਿੱਚ ਸਾਰੀਆਂ ਪਾਰਟੀਆਂ ਦੇ ਵਰਕਰ ਲਗਾਤਾਰ ਡਟੇ ਹੋਏ ਹਨ। ਜਿਸ ਤਹਿਤ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੇ ਪਿੰਡ ਆਲਮ ਵਾਲਾ ਕਲਾਂ ਵਿੱਚ ਸਮੂਹ ਨਗਰ ਨਿਵਾਸੀਆਂ ਵੱਲੋਂ ਲਗਾਤਾਰ ਚੋਣ ਪ੍ਰਚਾਰ ਜਾਰੀ ਹੈ। ਪ੍ਰਚਾਰ ਕਰਨ ਵਾਲੀਆਂ ਸੰਗਤਾਂ ਦਾ ਕਹਿਣਾ ਹੈ ਕੇ ਜੂਨ ਦਾ ਮਹੀਨਾ ਸਾਡੇ ਕੌਮ ਵਾਸਤੇ ਹਮੇਸ਼ਾਂ ਦੁਖਦਾਈ ਰਿਹਾ ਹੈ। ਕਿਉਕਿ ਜੂਨ ਦੇ ਮਹੀਨੇ ਸਿੱਖਾਂ ਦੇ ਸਰਵ ਉੱਚ ਅਸਥਾਨ ਉੱਤੇ ਹਮਲਾ ਕੀਤਾ ਗਿਆ ਸੀ ਅਤੇ ਉਸ ਹਮਲੇ ਦਾ ਬਦਲਾ ਲੈਣ ਵਾਲੇ ਸ਼ਹੀਦ ਦਾ ਬੇਟਾ ਮੈਦਾਨ ਵਿੱਚ ਹੈ ਜਿਸ ਨੂੰ ਸੰਗਤਾਂ ਭਾਰੀ ਬਹੁਮਤ  ਨਾਲ ਜਿਤਾ ਕੇ ਸੰਸਦ ਵਿੱਚ ਭੇਜਣਗੀਆਂ। ਭਾਈ ਸਾਹਿਬ ਦੇ ਹੱਕ ਵਿੱਚ ਪ੍ਰਚਾਰ ਕਰਨ ਵੇਲੇ ਜੱਥੇਦਾਰ ਕਰਨੈਲ ਸਿੰਘ, ਪਿੰਦਰ ਸਿੰਘ ਬਰਾੜ, ਲਖਵੀਰ ਸਿੰਘ ਕੋਮਲ, ਕਾਕਾ ਬਰਾੜ ਮੈਂਬਰ ਪੰਚਾਇਤ, ਗਿੰਦਾ ਬਰਾੜ ਪ੍ਰਧਾਨ ਕਿਸਾਨ ਯੂਨੀਅਨ, ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ, ਅਗਸਤ ਸਿੰਘ, ਗੇਲਾ ਬਰਾੜ, ਸੇਵਕ ਬਰਾੜ, ਅੰਤਰਰਾਸ਼ਟਰੀ ਕੋਚ ਸੀਪਾ ਬਰਾੜ, ਬਖਤੌਰ ਸਿੰਘ, ਕਬੱਡੀ ਖਿਡਾਰੀ ਗੋਰਾ ਆਦੀਵਾਲ, ਸੁਖਜਿੰਦਰ ਸਿੰਘ ਰਾਜੂ ਅਤੇ ਹੋਰ ਸਾਰੀਆਂ ਪਾਰਟੀਆਂ ਦੇ ਨੁੰਮਾਇੰਦੇ ਹਾਜਰ ਸਨ।