ਪਿੰਡ ਆਲਮ ਵਾਲਾ ਕਲਾਂ ਵਿੱਚ ਕਬਰਸਤਾਨ ਦੀ ਜਗਾ ਨਾ ਮਿਲਣ ਤੇ ਮੁਸਲਮਾਨ ਭਾਈਚਾਰੇ ਚ ਭਾਰੀ ਰੋਸ

ਪਿੰਡ ਆਲਮ ਵਾਲਾ ਕਲਾਂ ਵਿੱਚ ਕਬਰਸਤਾਨ ਦੀ ਜਗਾ ਨਾ ਮਿਲਣ ਤੇ ਮੁਸਲਮਾਨ ਭਾਈਚਾਰੇ ਚ ਭਾਰੀ ਰੋਸ

ਬਾਘਾ ਪੁਰਾਣਾ 16 ਅਪ੍ਰੈਲ (ਸੰਦੀਪ ਬਾਘੇਵਾਲੀਆ)-ਪਿੰਡ ਆਲਮ ਵਾਲਾ ਕਲਾਂ ਵਿੱਚ ਕਬਰਸਤਾਨ ਦੀ ਜਗਾ ਨਵੀਂ ਬਣਾਈ ਜਾ ਰਹੀ ਸੜਕ ਵਿੱਚ ਆਉਣ ਕਾਰਨ ਮੁਸਲਮਾਨ ਭਾਈਚਾਰੇ ਨੂੰ ਬਦਲਵੀਂ ਜਗਾਂ ਜਾ ਜਗਾ ਖਰੀਦਣ ਲਈ ਕੋਈ ਪੈਸਾ ਨਾ ਮਿਲਣ ਕਾਰਨ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਸਬੰਧੀ ਮੁਸਲਮਾਨ ਭਾਈਚਾਰੇ ਵੱਲੋਂ ਪਿੰਡ ਦੇ ਕਬਰਸਤਾਨ ਵਿੱਚ ਪੱਕਾ ਧਰਨਾਂ ਸੁਰੂ ਕਰ ਦਿੱਤਾ ਗਿਆ ਸੜਕ ਮਹਿਕਮੇ ਦੇ ਅਧਿਕਾਰੀਆਂ ਅਤੇ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਦਿਆਂ ਆਉਣ ਵਾਲੇ ਦਿਨਾਂ ਵਿੱਚ ਇਸ ਸਬੰਧੀ ਸੰਘਰਸ ਤੇਜ ਕਰਨ ਦੀ ਚਿਤਾਵਨੀ ਦਿੱਤੀ ਗਈ ਇਸ ਮੌਕੇਂ ਹਾਜਰ ਮੁਸਲਮਾਨ ਭਾਈਚਾਰੇ ਦੇ ਆਗੂਆ ਸਲੀਮ ਖਾਨ, ਯਕੂਬ ਅਲੀ, ਸੁਰਾਜ ਅਲੀ, ਰੇਸਮ ਮੁਹੰਮਦ, ਕਾਕਾ ਖਾਨ ਹੱਟੀ ਵਾਲਾ ਨੇ ਦੱਸਿਆ ਕਿ ਪਿੰਡ ਆਲਮਵਾਲਾ ਕਲਾਂ ਦੇ ਕਬਰਸਤਾਨ ਦੀ ਅਕਵਾਇਰ ਕੀਤੀ ਜਗਾ ਦੀ ਥਾਂ ਦੇ ਪੈਸੇ ਪਿੰਡ ਦੀ ਰਜਿ ਕਮੇਟੀ ਨੂੰ ਦੇਣ ਦੀ ਬਜਾਏ ਪ੍ਰਸਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੁਹਾਡੀ ਜਗਾਂ ਦੇ ਪੈਸੇ ਵਕਫ ਬੋਰਡ ਨੂੰ ਭੇਜ ਦਿੱਤੇ ਗਏ ਹਨ। ਪਰ ਅਸੀਂ ਚੰਡੀਗੜ, ਜਲੰਧਰ, ਫਰੀਦਕੋਟ ਜਾ ਕੇ ਵਕਫ ਬੋਰਡ ਦੇ ਚੇਅਰਮੈਨ ਅਤੇ ਹੋਰ ਅਹੁਦੇਦਾਰਾਂ ਨੂੰ ਮਿਲ ਚੁੱਕੇ ਹਾਂ ਪਰ ਸੜਕ ਮਹਿਕਮੇ ਦੇ ਅਧਿਕਾਰੀਆਂ ਅਤੇ ਪ੍ਰਸਾਸਨ ਅਨੁਸਾਰ ਚਾਰ ਮਹੀਨੇ ਪਹਿਲਾਂ ਸਾਰੇ ਪੈਸੇ ਵਕਫ ਬੋਰਡ ਦੇ ਖਾਤੇ ਵਿੱਚ ਭੇਜ ਦਿੱਤੇ ਹਨ ਪਰ ਸਾਡੇ ਪੱਲੇ ਕੁੱਝ ਨਹੀਂ ਪਿਆ ਇਸ ਮੌਕੇ ਹਾਜਰ ਭਾਰਤੀ ਕਿਸਾਨ ਯੂਨੀਅਨ (ਖੋਸਾ) ਦੇ ਬਲਾਕ ਸਕੱਤਰ ਲਖਵੀਰ ਸਿੰਘ ਕੋਮਲ, ਇਕਾਈ ਪ੍ਰਧਾਨ ਗੁਰਿੰਦਰਪਾਲ ਸਿੰਘ, ਜਸਵਿੰਦਰ ਸਿੰਘ ਕਾਕਾ, ਸਾਬਕਾਂ ਸਰਪੰਚ ਪਰਮਜੀਤ ਸਿੰਘ, ਗੁਰਦੁਆਰਾ ਕਮੇਟੀ ਪ੍ਰਧਾਨ ਰਣਜੀਤ ਸਿੰਘ, ਨੋਜਵਾਨ ਆਗੂ ਗੁਰਦੀਪ ਸਿੰਘ ਦੀਪਾ ਨੇ ਵੀ ਕਿਹਾ ਕਿ ਮੁਸਲਮਾਨ ਭਾਈਚਾਰੇ ਦਾ ਹੱਕ ਦਿਵਾਉਣ ਲਈ ਡਟਕੇ ਸਾਥ ਦਿੱਤਾ ਜਾਵੇਗਾ ਅਤੇ ਮੁਸਲਮਾਨ ਵੀਰਾਂ ਨੂੰ ਬਦਲਵੀਂ ਜਗਾਂ ਜਾ ਮੁਆਵਜਾ ਮਿਲਣ ਤੱਕ ਕਬਰਸਤਾਨ ਵਾਲੀ ਜਗਾ ਤੇ ਕਬਜਾ ਨਹੀਂ ਕਰਨ ਦਿੱਤਾ ਜਾਵੇਗਾ। ਇਸ ਸਮੇਂ ਹਾਜਰ ਮੁਸਲਮਾਨ ਭਾਈਚਾਰਾ ਕਮੇਟੀ ਨੇ ਸਪੱਸਟ ਕੀਤਾ ਕਿ ਜੇਕਰ ਦੋ ਚਾਰ ਦਿਨਾ ਵਿੱਚ ਸਾਡਾ ਮਸਲਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਕਬਰਸਤਾਨ ਵਿੱਚ ਲੱਗੇ ਪੱਕੇ ਧਰਨੇ ਦੇ ਨਾਲ ਨਾਲ ਬਾਘਾਂ ਪੁਰਾਣਾ ਤਹਿਸੀਲ ਅੱਗੇ ਵੀ ਪੱਕਾ ਧਰਨਾਂ ਲਾਇਆ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।