ਟਰੂਡੋ ਵਾਅਦੇ ਤੋਂ ਮੁਕਰੇ ਤਾਂ ਸਮਝੌਤਾ ਉਸੇ ਦਿਨ ਟੁੱਟਿਆ ਸਮਝੋ ਜਗਮੀਤ ਸਿੰਘ

ਟਰੂਡੋ ਵਾਅਦੇ ਤੋਂ ਮੁਕਰੇ ਤਾਂ ਸਮਝੌਤਾ ਉਸੇ ਦਿਨ ਟੁੱਟਿਆ ਸਮਝੋ ਜਗਮੀਤ ਸਿੰਘ

ਔਟਵਾ, 23 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੈਟਿਕ ਪਾਰਟੀ ਨਾਲ ਕੀਤਾ ਵਾਅਦਾ ਪੁਗਾਉਂਦਿਆਂ ਟਰੂਡੋ ਸਰਕਾਰ ਨੇ ਡੈਂਟਲ ਕੇਅਰ ਪ੍ਰੋਗਰਾਮ ਸ਼ੁਰੂ ਕਰ ਦਿਤਾ ਹੈ ਜਿਸ ਤਹਿਤ ਮੁਢਲੇ ਤੌਰ ’ਤੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਇਲਾਜ ਕੀਤਾ ਜਾਵੇਗਾ ਅਤੇ 2023 ਵਿਚ 18 ਸਾਲ ਤੋਂ ਘੱਟ ਉਮਰ ਵਾਲੇ ਇਸ ਦੇ ਘੇਰੇ ਵਿਚ ਆਉਣਗੇ।

ਸਾਲ 2025 ਤੋਂ ਕੈਨੇਡਾ ਦੀ ਮੁਕੰਮਲ ਆਬਾਦੀ ਡੈਂਟਲ ਕੇਅਰ ਪ੍ਰੋਗਰਾਮ ਦੇ ਲਾਭ ਲੈ ਸਕੇਗੀ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਦੀ ਬਿਹਤਰੀ ਵਾਸਤੇ ਅਸੀਂ ਰਲ-ਮਿਲ ਕੇ ਕੰਮ ਕਰਨ ਦਾ ਫ਼ੈਸਲਾ ਕੀਤਾ ਹੈ।

ਉਧਰ ਜਗਮੀਤ ਸਿੰਘ ਨੇ ਸਾਫ਼ ਲਫ਼ਜ਼ਾਂ ਵਿਚ ਆਖ ਦਿਤਾ ਕਿ ਜਿਸ ਦਿਨ ਲਿਬਰਲ ਸਰਕਾਰ ਜ਼ੁਬਾਨ ਤੋਂ ਪਿੱਛੇ ਹਟੀ, ਸਮਝੌਤਾ ਉਸੇ ਦਿਨ ਟੁੱਟ ਜਾਵੇਗਾ।