ਖਾਲਸਾਈ ਰੰਗ 'ਚ ਰੰਗਿਆ ਗਿਆ ਐਡਮਿੰਟਨ
ਅੱਜ ਐਡਮਿੰਟਨ 'ਚ ਕਰਵਾਏ ਗਏ 24ਵੇਂ ਸਲਾਨਾ ਵਿਸਾਖੀ ਨਗਰ ਕੀਰਤਨ 'ਚ ਬਾਰਿਸ਼ ਦੇ ਬਾਵਜੂਦ ਵੱਡੀ ਸੰਖਿਆ ਵਿਚ ਸੰਗਤ ਨੇ ਹਾਜ਼ਰੀ ਭਰੀ। ਇਸ ਵਾਰ ਨਗਰ ਕੀਰਤਨ ਗੁਰਦੁਆਰਾ ਮਿਲਵੁੱਡਸ ਤੋਂ ਆਰੰਭ ਹੋਇਆ। ਜਿਉਂ- ਜਿਉਂ ਨਗਰ ਕੀਰਤਨ ਅੱਗੇ ਵਧਦਾ ਗਿਆ ਤਿਵੇਂ ਤਿਵੇੰ ਸੰਗਤ ਦੀ ਗਿਣਤੀ ਵਧਦੀ ਗਈ। ਪਾਲਕੀ ਸਾਹਿਬ ਦੇ ਅੱਗੇ ਗੱਤਕੇ ਦੇ ਜੌਹਰੀ ਜੌਹਰ ਦਿਖਾ ਰਹੇ ਸਨ।