ਕੈਨੇਡਾ ਤੋਂ ਆਏ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਮਿਲੀ ਲਾਸ਼
ਗੁਰਦਾਸਪੁਰ 24 ਅਪ੍ਰੈਲ 2024 - ਕੈਨੇਡਾ ਤੋਂ ਪੰਜ ਮਹੀਨੇ ਪਹਿਲਾਂ ਭੈਣ ਦੇ ਵਿਆਹ ਤੇ ਆਏ ਨੌਜਵਾਨ ਦੀ ਲਾਸ਼ ਖਾਣਾ ਤਿੱਬੜ ਦੇ ਤਹਿਤ ਆਉਂਦੇ ਪਿੰਡ ਕੋਠੇ ਨੇੜੇ ਸਥਿਤ ਫਲਾਈ ਓਵਰ ਦੇ ਥੱਲੋਂ ਝਾੜੀਆਂ ਵਿੱਚੋਂ ਮਿਲੀ । ਮ੍ਰਿਤਕ ਨੌਜਵਾਨ ਘਰੋਂ ਆਪਣੇ ਦੋਸਤ ਦੀ ਜਨਮ ਦਿਨ ਪਾਰਟੀ ਲਈ ਨਿਕਲਿਆ ਸੀ। ਲਾਸ਼ ਮਿਲਣ ਤੋਂ ਬਾਅਦ ਜਦੋਂ ਪੁਲਿਸ ਨੇ ਆਲੇ ਦੁਆਲੇ ਦੇ ਸੀਸੀ ਟੀਵੀ ਕੈਮਰੇ ਖੰਗਾਲੇ ਤਾਂ ਹੈਰਾਨੀਜਨਕ ਖੁਲਾਸਾ ਹੋਇਆ ਕਿ ਦੋ ਵਿਅਕਤੀਆਂ ਜਿਨਾਂ ਵਿੱਚੋਂ ਇੱਕ ਲੜਕੀ ਦੀ ਕੱਪੜੇ ਪਹਿਣਿਆ ਲੱਗ ਰਿਹਾ ਹੈ ਵੱਲੋਂ ਇਹ ਲਾਸ਼ ਕਾਰ ਵਿੱਚ ਲਿਆ ਕੇ ਇੱਥੇ ਸੁੱਟੀ ਗਈ ਹੈ, ਜਿਸ ਤੋਂ ਬਾਅਦ ਪੁਲਿਸ ਨੇ ਤਫਤੀਸ਼ ਕਰਦਿਆ ਦੋ ਨੌਜਵਾਨਾਂ ਨੂੰ ਮਾਮਲੇ ਵਿੱਚ ਨਾਮਜਦ ਕਰ ਲਿਆ ਹੈ।